Punjab

ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਨੂੰ ਕੋਈ ਨਹੀਂ ਪੁੱਛਣ ਵਾਲਾ ਪੁੱਤ ਰੋਟੀ ਖਾਧੀ ਕਿ ਨਹੀਂ, ਕਹਿੰਦੇ ਜੋ ਸੋਚਿਆ ਸੀ,ਉਹ ਇੱਥੇ ਸਭ ਉਲਟ ਨਿਕਲਿਆ

In Canada, no one asks Punjabi students whether their son has eaten bread or not, they say what they thought, it all turned out the opposite here

ਕੈਨੇਡਾ ਦੇ ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ (ਆਈ ਆਰ ਸੀ ਸੀ) ਵਿਭਾਗ ਦੇ 2023 ਦੇ ਅੰਕੜਿਆਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਸਾਲ 29 ਪ੍ਰਤੀਸ਼ਤ ਦਾ ਇਜ਼ਾਫਾ ਦੇਖਿਆ ਗਿਆ ਅਤੇ ਇਸ ਵਿੱਚ ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ. ਭਾਰਤੀ ਵਿਦਿਆਰਥੀਆਂ ਵਿੱਚ ਸਭ ਤੋਂ ਵਧ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਅਤੇ ਗੁਜਰਾਤ ਤੋਂ ਹੈ।

 

ਪਿੰਡ ਧੂਰਕੋਟ ਦੇ ਅਕਰਮ ਦੀ ਕਹਾਣੀ ਵੀ ਅਰਪਣ ਨਾਲ ਮਿਲਦੀ ਜੁਲਦੀ ਹੈ, 28 ਸਾਲਾ ਅਕਰਮ 2023 ਵਿੱਚ ਸਟੱਡੀ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ ਅਤੇ ਇਸ ਸਮੇਂ ਬਰੈਂਪਟਨਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ।

ਅਕਰਮ ਨੇ ਦੱਸਿਆ ਕਿ ਉਸ ਦੀ ਕਲਾਸ ਵਿੱਚ 32 ਵਿਦਿਆਰਥੀ ਹਨ। ਇਸ ਵਿਚੋਂ 25 ਭਾਰਤੀ ਹਨ ਅਤੇ ਬਾਕੀ ਹੋਰ ਦੇਸ਼ਾਂ ਦੇ ਹਨ। ਕੈਨੇਡੀਅਨ ਮੂਲ ਦਾ ਕੋਈ ਵੀ ਵਿਦਿਆਰਥੀ ਉਨ੍ਹਾਂ ਦੀ ਕਲਾਸ ਵਿੱਚ ਨਹੀਂ ਹੈ।

ਕੈਨੇਡਾ ਦੀ ਜ਼ਿੰਦਗੀ ਬਾਰੇ ਤਜਰਬੇ ਸਾਂਝੇ ਕਰਦੇ ਹੋਏ ਅਕਰਮ ਦੱਸਦੇ ਹਨ, “ਕੈਨੇਡਾ ਇੱਕ ਮਿੱਠੀ ਜੇਲ੍ਹ ਹੈ, ਕੈਨੇਡਾ ਵਿੱਚ ਡਰੱਗਜ਼ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਡਰੱਗਜ਼ ਦੀਆਂ ਕੁਝ ਹੀ ਕਿਸਮਾਂ ਹਨ ਪਰ ਕੈਨੇਡਾ ਵਿੱਚ ਡਰੱਗਜ਼ ਦੀਆਂ 55 ਤੋਂ ਲੈ ਕੇ 70 ਕਿਸਮਾਂ ਹਨ। ਡਰੱਗਜ਼ ਦੇ ਆਦੀ ਹੋਣ ਨਾਲ ਵੀ ਵਿਦਿਆਰਥੀ ਮਾਨਸਿਕ ਅਤੇ ਸਰੀਰਕ ਰੋਗ ਦੇ ਸ਼ਿਕਾਰ ਹੋ ਜਾਂਦੇ ਹਨਜ਼ਿਆਦਾਤਰ ਮੌਤਾਂ ਨੂੰ ਹਾਰਟ ਅਟੈਕ ਨਾਲ ਜੋੜ ਦਿੱਤਾ ਜਾਂਦਾ ਹੈ।

ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਸਟੱਡੀ ਪਰਮਿਟ ਉੱਤੇ ਕੈਨੇਡਾ ਜਾ ਰਹੇ ਹਨ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ 2022 ਦੇ ਮੁਕਾਬਲੇ 2023 ਵਿੱਚ ਐਕਟਿਵ ਸਟੂਡੈਂਟ ਵੀਜਾ ਦੀ ਗਿਣਤੀ ਤਕਰੀਬਨ 29 ਫ਼ੀਸਦ ਵਧ ਕੇ ਕਰੀਬ 10 ਲੱਖ 40 ਹਜਾਰ ਹੋ ਗਈ ਹੈ।

ਇਨ੍ਹਾਂ ਵਿਚੋਂ ਕਰੀਬ ਚਾਰ ਲੱਖ 87 ਹਜਾਰ ਭਾਰਤੀ ਵਿਦਿਆਰਥੀ ਸਨ। ਇਹ 2022 ਦੇ ਮੁਕਾਬਲੇ 33.8 ਫੀਸਦੀ ਜਿਆਦਾ ਹੈ

ਕੈਨੇਡਾ ਵਿੱਚ ਨੌਕਰੀਆਂ ਦੀ ਕਮੀ ਕਾਰਨ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ।

ਰੁਜ਼ਗਾਰ ਦੀ ਕਮੀ ਅਤੇ ਵਧਦੀ ਮਹਿੰਗਾਈ ਦੇ ਕਾਰਨ ਕਈ ਵਿਦਿਆਰਥੀਆਂ ਨੂੰ ਦੋ ਡੰਗ ਦੀ ਰੋਟੀ ਕਮਾਉਣ ਵਿੱਚ ਵੀ ਦਿੱਕਤ ਆ ਰਹੀ ਹੈ।

ਮੇਰਾ ਦਿਲ ਕਰਦਾ ਹੈ, ਭਾਰਤ ਜਾ ਕੇ ਆਪਣੇ ਪਿਤਾ ਨੂੰ ਘੁੱਟ ਕੇ ਜੱਫੀ ਪਾ ਕੇ ਰੋਵਾਂ, ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ।’’

ਸ਼ਬਦ ਮੂੰਹੋਂ ਨਿਕਲਣ ਨੇ ਨਾਲ-ਨਾਲ ਅਰਪਣ ਦੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਗੱਲ ਕਰਦੀ ਕਰਦੀ ਚੁੱਪ ਕਰ ਜਾਂਦੀ ਹੈ।

ਕੁਝ ਪਲ਼ਾਂ ਦੀ ਚੁੱਪੀ ਨੂੰ ਤੋੜਦਿਆਂ ਉਹ ਮੁੜ ਕਹਿੰਦੀ ਹੈ ਇੱਥੇ ਕੋਈ ਕਿਸੇ ਦਾ ਨਹੀਂ, ਸਭ ਭੱਜ ਦੌੜ ਹੈ, ਕੈਨੇਡਾ ਬਾਰੇ ਜੋ ਮੈ ਸੋਚਿਆ ਸੀ,ਉਹ ਇੱਥੇ ਆ ਕੇ ਸਭ ਉਲਟ ਨਿਕਲਿਆ

Back to top button