PoliticsPunjab

ਪੰਜਾਬ ਵਿੱਚ ਨਵੇਂ ਚੁਣੇ ਸਰਪੰਚਾਂ ਲਈ ਸਹੁੰ ਚੁੱਕ ਸਮਾਗਮ ਜਾਣੋਂ ਕਿਹੜੀ ਤਰੀਕ ਨੂੰ, ਅਰਵਿੰਦ ਕੇਜਰੀਵਾਲ ਹੋਣਗੇ ਸ਼ਾਮਲ

Arvind Kejriwal will attend the swearing-in ceremony for the newly elected sarpanches in Punjab on November 8

ਸਹੁੰ ਚੁੱਕ ਸਮਾਗਮ ਸਬੰਧੀ ਲਿਖਤੀ ਫਾਰਮ ਪੰਚਾਇਤ ਵਿਭਾਗ ਵੱਲੋਂ ਸਰਪੰਚਾਂ ਨੂੰ ਭੇਜ ਦਿੱਤੇ ਗਏ ਹਨ। ਸਰਪੰਚਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਸਹੁੰ ਚੁੱਕਣਗੇ। ਜੇਕਰ ਚੁਣੇ ਹੋਏ ਸਰਪੰਚ ਬੱਸਾਂ ਵਿੱਚ ਆਉਣ ਲਈ ਰਾਜ਼ੀ ਹੋ ਜਾਂਦੇ ਹਨ। ਇਸ ਲਈ ਸਰਕਾਰ ਉਹਨਾਂ ਲਈ ਬੱਸਾਂ ਦਾ ਪ੍ਰਬੰਧ ਕਰਨ ਲਈ ਵੀ ਰਣਨੀਤੀ ਬਣਾ ਰਹੀ ਹੈ।

 

ਪੰਜਾਬ ਵਿੱਚ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਹੁੰ ਚੁੱਕ ਸਮਾਗਮ 8 ਨਵੰਬਰ ਨੂੰ ਲੁਧਿਆਣਾ ਦੀ ਸਾਈਕਲ ਵੈਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਕੱਠ ਲਈ ਕਰੀਬ ਚਾਲੀ ਏਕੜ ਰਕਬੇ ਵਿੱਚ ਪੰਡਾਲ ਬਣਾਇਆ ਜਾਵੇਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਹਾਲਾਂਕਿ ਸਰਕਾਰ ਵੱਲੋਂ ਪਹਿਲਾਂ ਪਿੰਡ ਸਰਾਭਾ ਵਿੱਚ ਸਮਾਗਮ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

 

ਸਹੁੰ ਸਮਾਰੋਹ ਵਿੱਚ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਜਿੰਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ। ਉਥੋਂ ਦੇ ਸਰਪੰਚਾਂ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ। ਹਾਲਾਂਕਿ ਦੂਜੇ ਪੜਾਅ ਵਿੱਚ ਪੰਚਾਇਤ ਮੈਂਬਰਾਂ ਨੂੰ ਜ਼ਿਲ੍ਹਾ ਪੱਧਰੀ ਸਹੁੰ ਚੁਕਾਈ ਜਾਵੇਗੀ। ਉਧਰ ਸਹੁੰ ਚੁੱਕ ਸਮਾਗਮ ‘ਚ ਭਾਰੀ ਭੀੜ ਨੂੰ ਦੇਖਦਿਆਂ ਸਰਕਾਰ ਨੇ ਆਖਰੀ ਸਮੇਂ ‘ਤੇ ਸਿਰਫ਼ ਸਰਪੰਚਾਂ ਨੂੰ ਹੀ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ।

 

ਇਸ ਸਮਾਗਮ ਵਿੱਚ ਜਿੱਤਣ ਦੇ ਬਾਵਜੂਦ 4 ਜ਼ਿਲ੍ਹਿਆਂ ਬਠਿੰਡਾ (ਗਿੱਦੜਬਾਹਾ), ਹੁਸ਼ਿਆਰਪੁਰ (ਚੱਬੇਵਾਲ), ਗੁਰਦਾਸਪੁਰ (ਡੇਰਾ ਬਾਬਾ ਨਾਨਕ) ਸੰਗਰੂਰ (ਬਰਨਾਲਾ) ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਕਾਰਨ ਲਾਗੂ ਹੋਏ ਚੋਣ ਜ਼ਾਬਤੇ ਕਾਰਨ ਸਬੰਧਤ ਪੰਚਾਇਤਾਂ ਵਿੱਚ ਜੇਤੂ ਉਮੀਦਵਾਰ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸੂਤਰਾਂ ਦੀ ਮੰਨੀਏ ਤਾਂ ਸੂਬੇ ਭਰ ਤੋਂ ਪੰਚਾਂ-ਸਰਪੰਚਾਂ ਨੂੰ ਲਿਆਉਣ ਲਈ 2300 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਹੁਣ ਘਟਾ ਕੇ 1800 ਕਰ ਦਿੱਤਾ ਗਿਆ ਹੈ।

Back to top button