Punjab

ਮਜੀਠੀਆ ਦੀ ਪਤਨੀ ਵਲੋਂ ਵਿਜੀਲੈਂਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ

Majithia's wife demands case against vigilance officials

Majithia’s wife demands case against vigilance officials

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਅੰਮ੍ਰਿਤਸਰ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ 17 ਜੁਲਾਈ ਦਿਨ ਵੀਰਵਾਰ ਨੂੰ ਚੰਡੀਗੜ੍ਹ ਦੇ SSP ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਿਰੁੱਧ ਆਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ, ਜਾਣੋ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀ

ਗਨੀਵ ਕੌਰ ਮਜੀਠੀਆ ਨੇ ਪੱਤਰ ਵਿੱਚ ਲਿਖਿਆ ਹੈ ਕਿ 25 ਜੂਨ 2025 ਦੀ ਸਵੇਰੇ ਲਗਭਗ 10:15 ਵਜੇ 20 ਦੇ ਕਰੀਬ ਅਧਿਕਾਰੀ ਸਿਵਲ ਡਰੈੱਸ ਵਿੱਚ ਮੇਰੇ ਸਰਕਾਰੀ ਨਿਵਾਸ, ਸੈਕਟਰ 4 ਚੰਡੀਗੜ੍ਹ ਵਿੱਚ ਧੱਕੇ ਨਾਲ ਵੜ੍ਹ ਗਏ। ਉਸ ਵੇਲੇ ਘਰ ਵਿੱਚ ਮੇਰੀ ਬੁਜ਼ੁਰਗ ਅਤੇ ਬਿਮਾਰ ਮਾਂ ਅਤੇ ਘਰੇਲੂ ਨੌਕਰ ਮੌਜੂਦ ਸਨ।

SSP ਅਰੁਣ ਸੈਣੀ ਦੀ ਅਗਵਾਈ ਹੇਠ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਦੇ ਦਰਵਜੇ ਖੋਲ੍ਹੇ ਅਤੇ ਘਰ ਦਾ ਸਮਾਨ ਇਧਰ-ਉਧਰ ਸੁੱਟ ਦਿੱਤਾ। ਜਦੋਂ ਸਾਡੇ ਵਕੀਲ ਸਾਹਿਬ ਉੱਥੇ ਪਹੁੰਚੇ ਅਤੇ ਵਿਜੀਲੈਂਸ ਅਧਿਕਾਰੀਆਂ ਤੋਂ ਉਨ੍ਹਾਂ ਦੀ ਪਹਿਚਾਣ ਅਤੇ ਤਲਾਸ਼ੀ ਵਾਰੰਟ ਦੀ ਮੰਗ ਕੀਤੀ, ਤਾਂ ਅਧਿਕਾਰੀਆਂ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਸਿਰਫ SSP ਅਰੁਣ ਸੈਣੀ ਨੇ ਆਪਣੀ ਪਹਿਚਾਣ ਦੱਸੀ ਪਰ ਆਪਣਾ ਪਹਿਚਾਣ ਪੱਤਰ ਨਹੀਂ ਦਿਖਾਇਆ।

ਉਨ੍ਹਾਂ ਨੇ ਅੱਗੇ ਲਿਖਿਆ ਹੈ- ”ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਧਾਰਾ 329, 330, 331, 332, 333,198, 201 ਅਤੇ 61(2) ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ। ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਨਜਾਇਜ਼ ਤਰੀਕੇ ਨਾਲ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਅਤੇ VIGILANCE ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ”

 

ਹਾਲਾਂਕਿ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਦੀ ਨਵੀਂ ਨਾਭਾ ਜੇਲ੍ਹ ਵਿੱਚ ਬੈਰਕ ਬਦਲਣ ਸਬੰਧੀ ਅਰਜ਼ੀ ‘ਤੇ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਪਰ ਸਰਕਾਰ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਨਹੀਂ ਕੀਤਾ ਗਿਆ।

Back to top button