ਅੰਤਿਮ ਸੰਸਕਾਰ ਤੋਂ ਪਹਿਲਾਂ ਜ਼ਿੰਦਾ ਹੋਈ ਔਰਤ, ਮ੍ਰਿਤਕ ਐਲਾਨ ਤੋਂ ਬਾਅਦ ਡਾਕਟਰਾਂ ਵਲੋਂ ਜ਼ਿੰਦਾ ਹੋਣ ਦੀ ਪੁਸ਼ਟੀ
Woman revived before funeral, doctors confirm her life after being declared dead

Woman revived before funeral, doctors confirm her life after being declared dead
ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਹਲਚਲ ਮਚਾ ਦਿੱਤੀ। ਦਰਅਸਲ, ਓਡੀਸ਼ਾ ਦੇ ਪੁਰੀ ਤੋਂ ਇੱਕ ਔਰਤ ਦੇ ਮਰਨ ਤੋਂ ਬਾਅਦ ਜ਼ਿੰਦਾ ਹੋਣ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਮਰਨ ਤੋਂ ਬਾਅਦ ਅਚਾਨਕ ਜ਼ਿੰਦਾ ਹੋ ਗਈ, ਜਿਸ ਨਾਲ ਪਰਿਵਾਰ ਹੈਰਾਨ ਰਹਿ ਗਿਆ। ਦੱਸ ਦੇਈਏ ਕਿ, ਗੰਜਮ ਜ਼ਿਲ੍ਹੇ ਦੇ ਪੋਲਸਾਰਾ ਦੀ ਰਹਿਣ ਵਾਲੀ ਪੀ. ਲਕਸ਼ਮੀ ਨਾਮ ਦੀ ਇੱਕ 86 ਸਾਲਾ ਬਜ਼ੁਰਗ ਔਰਤ ਬਿਮਾਰ ਸੀ ਅਤੇ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਅਧੀਨ ਸੀ, ਜਿੱਥੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬਜ਼ੁਰਗ ਔਰਤ ਦੀ ਲਾਸ਼ ਨੂੰ ਸੰਸਕਾਰ ਲਈ ਪੁਰੀ ਦੇ ਸਵਰਗਦੁਆਰ ਸ਼ਮਸ਼ਾਨਘਾਟ ਲਿਜਾਇਆ ਗਿਆ। ਪਰ ਪਾਰਥਿਕ ਸਰੀਰ ਨੂੰ ਜਲਾਉਣ ਤੋਂ ਕੁਝ ਪਲ ਪਹਿਲਾਂ, ਉਹ ਜ਼ਿੰਦਾ ਹੋ ਗਈ।
ਦਰਅਸਲ ਔਰਤ ਦੀ ਲਾਸ਼ ਚਿਤਾ ‘ਤੇ ਸੀ ਅਤੇ ਜਿਵੇਂ ਹੀ ਰਿਸ਼ਤੇਦਾਰ ਅਤੇ ਪੁਜਾਰੀ ਸੰਸਕਾਰ ਦੀ ਤਿਆਰੀ ਕਰ ਰਹੇ ਸਨ, ਉੱਥੇ ਮੌਜੂਦ ਹਰ ਕੋਈ ਸਰੀਰ ਵਿੱਚ ਹਲਚਲ ਦੇਖ ਕੇ ਹੈਰਾਨ ਰਹਿ ਗਿਆ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੇ ਥੋੜ੍ਹੀ ਜਿਹੀ ਹਰਕਤ ਦੇਖੀ, ਅਤੇ ਧਿਆਨ ਨਾਲ ਜਾਂਚ ਕਰਨ ‘ਤੇ ਪਤਾ ਲੱਗਾ ਕਿ ਔਰਤ ਅਜੇ ਵੀ ਸਾਹ ਲੈ ਰਹੀ ਸੀ। ਅੰਤਿਮ ਸੰਸਕਾਰ ਤੁਰੰਤ ਰੋਕ ਦਿੱਤਾ ਗਿਆ ਅਤੇ ਲਕਸ਼ਮੀ ਨੂੰ ਪੁਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ






