Punjab

ਪੰਜਾਬ ‘ਚ ਦਿਨ ਦਿਹਾੜੇ ਹਸਪਤਾਲ ‘ਚ ਡਾਕਟਰ ਦੇ ਮਾਰੀਆਂ ਤਾੜ-ਤਾੜ ਗੋਲੀਆਂ

Doctor shoots multiple people in broad daylight in hospital in Punjab

Doctor shoots multiple people in broad daylight in hospital in Punjab

ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਈਸੇ ਖਾਂ ਮੇਨ ਚੌਂਕ ਵਿੱਚ ਸਥਿਤ ਡਾਕਟਰ ਦੇ ਨਰਸਿੰਗ ਹੋਮ ਵਿੱਚ 2 ਅਣਪਛਾਤੇ ਲੋਕ ਆਏ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ।

 

 

ਜਾਣਕਾਰੀ ਅਨੁਸਾਰ, ਡਾਕਟਰ ਅਨਿਲਜੀਤ ਕੰਬੋਜ ਕੋਟ ਈਸੇ ਖਾਂ ਮੇਨ ਚੌਕ ਵਿਖੇ ਆਪਣੇ ਹਰਬੰਸ ਨਰਸਿੰਗ ਹੋਮ ਵਿੱਚ ਬੈਠੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਨਿਲਜੀਤ ਕੰਬੋਜ ਨੂੰ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Back to top button