AAP ਨੇਤਾ ਦੇ ਭਰਾ ਨੇ ਵਕੀਲ ਨੂੰ ਧਮਕਾਇਆ, ਵੜਿੰਗ ਨੇ ਚੁੱਕਿਆ ਮੁੱਦਾ
AAP leader's brother threatens lawyer, Warring raises issue

AAP leader’s brother threatens lawyer, Warring raises issue
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਤੋਂ ਯੂਥ ਪ੍ਰਧਾਨ ਐਮਪੀ ਜਵੱਦੀ ਦੇ ਭਰਾ ਵੱਲੋਂ ਵਕੀਲ ਹਰਜਸ ਸਿੰਘ ਨੂੰ ਡਰਾਉਂਣ ਤੇ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਉਦੋਂ ਰਾਜਨੀਤਕ ਰੂਪ ਧਾਰ ਗਿਆ ਜਦੋਂ ਖੁਦ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਗੁੰਡਾਗਰਦੀ ਕਰ ਰਹੇ ਹਨ।ਵਕੀਲ ਭਾਈਚਾਰੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਸਾਡੇ ਸਹਿਯੋਗੀ ਹਰਜਸ ਸਿੰਘ ਜਦੋਂ ਸਰਾਭਾ ਨਗਰ ਮਾਰਕੀਟ ਦੇ ਵਿੱਚ ਮੌਜੂਦ ਸਨ ਤਾਂ ਉਸ ਵੇਲੇ ਦੋ ਕਾਰਾਂ ਵੱਲੋਂ ਆ ਕੇ ਉਨ੍ਹਾਂ ਨੂੰ ਘੇਰ ਲਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਕਾਰ ਸਵਾਰਾਂ ਵੱਲੋਂ ਉਨ੍ਹਾਂ ‘ਤੇ ਬੰਦੂਕ ਵੀ ਤਾਣ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਡੇ ਭਰਾ ਜੋ ਕਿ ਹਾਈਕੋਰਟ ਦੇ ਵਿੱਚ ਵਕੀਲ ਹੈ, ਉਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਨੇ ਪੁਲਿਸ ਕੋਲ ਇਹ ਸਾਰੀ ਇਤਲਾਹ ਕੀਤੀ ਪਰ ਕਈ ਵਾਰ ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਜਿਸ ਸ਼ਖਸ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਉਹ ਯੂਥ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਭਰਾ ਹੈ।
ਵਕੀਲ ਹਰਜਸ ਸਿੰਘ ਦਾ ਕਹਿਣਾ ਕਿ “ਉਹ ਆਪਣੇ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ ਤਾਂ ਦੋ ਕਾਰਾਂ ‘ਚ ਆਏ ਨੌਜਵਾਨਾਂ ਵੱਲੋਂ ਉਸ ਨੂੰ ਘੇਰਾ ਪਾ ਲਿਆ ਗਿਆ। ਜਿਸ ‘ਚੋਂ ਦੋ ਨੌਜਵਾਨਾਂ ਨੇ ਉਸ ਨੂੰ ਗੱਡੀ ‘ਚੋਂ ਬਾਹਰ ਨਿਕਲਣ ਲਈ ਆਖਿਆ ਤੇ ਤੀਜਾ ਨੌਜਵਾਨ ਜੋ ‘ਆਪ’ ਯੂਥ ਪ੍ਰਧਾਨ ਦਾ ਭਰਾ ਹੈ, ਉਸ ਵੱਲੋਂ ਮੇਰੇ ‘ਤੇ ਬੰਦੂਕ ਤਾਣੀ ਗਈ। ਉਥੋਂ ਕਿਸੇ ਤਰ੍ਹਾਂ ਭੱਜ ਕੇ ਮੈਂ ਆਪਣੀ ਜਾਨ ਬਚਾਈ”।









