Punjab

ਪਿੰਡ ਮੰਡਿਆਲਾਂ ‘ਚ ਟੈਂਕਰ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਨੂੰ 50-50 ਲੱਖ ਅਤੇ ਜਖਮੀਆ ਨੂੰ 5-5 ਲੱਖ ਰੁਪਏ ਵਿਤੀ ਸਹਾਇਤਾ ਦਿੱਤੀ ਜਾਵੇ- ਹਰਮਨ ਸਿੰਘ ਕਨਵੀਨਰ

Financial assistance of Rs 50 lakh each to the families of the deceased in the tanker accident in Mandialan and Rs 5 lakh each to the injured - Harman Singh

ਹੁਸ਼ਿਆਰਪੁਰ / ਐਸ ਐਸ ਚਾਹਲ

ਸਾਬਕਾ ਡਾਇਰੈਕਟਰ ਜਰਨਲ ਪੰਜਾਬ ਪੁਲਿਸ ਸ਼ਸ਼ੀ ਕਾਂਤ ਵਲੋਂ ਸਮਾਜ ਸੇਵਾ ਲਈ ਚਲਾਈ ਜਾ ਰਹੀ ਸੰਸਥਾ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਬੀਤੇ ਰਾਤ ਪਿੰਡ ਮੰਡਿਆਲਾਂ ਹਸ਼ਿਆਰਪੁਰ ਵਿਖੇ ਹੋਏ LPG ਟੈਂਕਰ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਨੂੰ 50-50 ਲੱਖ ਰੁਪਏ ਵਿਤੀ ਸਹਾਇਤਾ ਦੇਣ ਅਤੇ ਜਖਮੀ ਲੋਕਾਂ ਨੂੰ 5-5 ਲੱਖ ਰੁਪਏ ਦਿਤੇ ਜਾਣ ,

ਉਨ੍ਹਾਂ ਕਿਹਾ ਉਕਤ ਘਟਨਾ ਦੀ ਐਸ ਡੀ ਐਮ ਪੱਧਰ ਤੇ ਜਾਂਚ ਕਰਵਾ ਕੇ ਜਿਨ੍ਹਾਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦਾ ਮਾਲੀ ਨੁਕਸਾਨ ਹੋਇਆ ਹੈ ਓਨਾ ਨੂੰ ਬਣਦਾ ਮੁਆਵਜਾ ਦਿਤਾ ਜਾਵੇ, ਉਨ੍ਹਾਂ ਕਿਹਾ ਕਿ ਉਕਤ ਘਟਨਾ ਦੇ ਜੁੰਮੇਵਾਰ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਸਜਾ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਹ ਜਿਕਰਯੋਗ ਹੈ ਕਿ ਪਿੰਡ ਮੰਡਿਆਲਾਂ ਅਤੇ ਹੋਰ ਪਿੰਡਾਂ ਦੇ ਵਸਨੀਕਾਂ ਵਲੋਂ LPG ਟੈਂਕਰ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਮੁਆਵਜੇ ਅਤੇ ਜ਼ਖ਼ਮੀਆਂਦੇ ਇਲਾਜ ਨੂੰ ਲੈ ਕੇ ਸਵੇਰ ਤੋਂ ਲਗਾਤਾਰ ਹਾਈਵੇਜ਼ ਤੇ ਧਰਨਾ ਦਿਤਾ ਜਾ ਰਿਹਾ ਹੈ 

‘ਮੰਜ਼ਰ ਬਹੁਤ ਭਿਆਨਕ’

ਫਾਇਰ ਅਧਿਕਾਰੀ ਪਵਨ ਸੈਣੀ ਨੇ ਦੱਸਿਆ ਕਿ, ‘ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਮੰਜ਼ਰ ਬਹੁਤ ਭਿਆਨਕ ਸੀ। ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਹਾਦਸਾ ਕਿਵੇਂ ਵਾਪਰਿਆ ਹੈ। ਇਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਅਤੇ ਕਈ ਘਰਾਂ ਅੰਦਰ ਪਏ ਗੈਸ ਸਿਲੰਡਰਾਂ ਨੂੰ ਇਸ ਅੱਗ ਤੋਂ ਬਚਾਉਣ ਲਈ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਕਈ ਜ਼ਖ਼ਮੀਆਂ ਨੂੰ ਵੀ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਤੱਕ ਪਹੁੰਚਾਇਆ।’

CM ਮਾਨ ਵਲੋਂ ਪਿੰਡ ਮੰਡਿਆਲਾਂ ‘ਚ LPG ਟੈਂਕਰ ਹਾਦਸੇ ਦੇ ਮ੍ਰਿਤਕ ਪਰਿਵਾਰਾਂ 2-2 ਲੱਖ ਰੁਪਏ ਦੇਣ ਦਾ ਐਲਾਨ, ਜ਼ਖ਼ਮੀਆਂ ਦਾ ਮੁਫ਼ਤ ਇਲਾਜ

ਹੁਸ਼ਿਆਰਪੁਰ ਵਿੱਚ ਰਾਤ ਨੂੰ ਇੱਕ ਪਿਕਅੱਪ (ਛੋਟੀ ਟਰਾਲੀ) ਨਾਲ ਟਕਰਾਉਣ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ 15 ਦੁਕਾਨਾਂ ਅਤੇ 4 ਘਰ ਸੜ ਗਏ। ਇਸ ਵਿੱਚ 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਲਗਭਗ 30 ਲੋਕ ਸੜ ਗਏ ਹਨ। ਜ਼ਖਮੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ 30% ਤੋਂ 80% ਸੜ ਗਏ ਹਨ।

 

ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।

‘ਐਲਪੀਜੀ ਟੈਂਕਰ ਧਮਾਕੇ ਉੱਤੇ ਜਤਾਇਆ ਦੁੱਖ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ, ‘ਬੀਤੀ ਰਾਤ ਹੁਸ਼ਿਆਰਪੁਰ ਦੇ ਮੰਡਿਆਲਾ ਪਿੰਡ ਵਿੱਚ ਹੋਏ ਦਰਦਨਾਕ ਐਲਪੀਜੀ ਟੈਂਕਰ ਧਮਾਕੇ ‘ਤੇ ਬਹੁਤ ਦੁੱਖ ਹੋਇਆ। ਦੁਖੀ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ ਅਤੇ ਧਮਾਕੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੀੜਤ ਪਰਿਵਾਰਾਂ ਨੂੰ ਡਾਕਟਰੀ ਦੇਖਭਾਲ ਅਤੇ ਪੁਨਰਵਾਸ ਸਹਾਇਤਾ ਦੇ ਨਾਲ-ਨਾਲ ਢੁਕਵਾਂ ਮੁਆਵਜ਼ਾ ਯਕੀਨੀ ਬਣਾਇਆ ਜਾਵੇ। ਆਓ ਇਕੱਠੇ ਹੋ ਕੇ ਭਾਈਚਾਰੇ ਦਾ ਸਮਰਥਨ ਕਰੀਏ ਅਤੇ ਭਵਿੱਖ ਵਿੱਚ ਅਜਿਹੀਆਂ ਦੁਖਾਂਤਾਂ ਨੂੰ ਰੋਕੀਏ।’

 

Back to top button