ਪੰਜਾਬ ‘ਚ ਆਪ ਦੇ ਸਰਪੰਚ ‘ਤੇ ਪੰਚਾਇਤ ਮੈਂਬਰ ਦੇ ਮਾਰੀਆਂ ਗੋਲੀਆਂ
AAP Sarpanch shot dead by Panchayat member in Punjab

AAP Sarpanch shot dead by Panchayat member in Punjab
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਰਾਣਾ ਕਲਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਨਸ਼ਾ ਤਸਕਰਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਤੇ ਉਸਦੇ ਸਾਥੀਆਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮਚ ਗਈ।
ਪੰਚਾਇਤ ਮੈਂਬਰ ਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕ ਲੰਬੇ ਸਮੇਂ ਤੋਂ ਨਸ਼ੇ ਵੇਚ ਰਹੇ ਹਨ। ਜਦੋਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਤੇ ਨਸ਼ਾ ਤਸਕਰਾਂ ਨੂੰ ਇਸ ਗੈਰ-ਕਾਨੂੰਨੀ ਕੰਮ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਕੁਝ ਗੁੰਡਿਆਂ ਨਾਲ ਪਿੰਡ ਪਹੁੰਚ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੰਚਾਇਤ ਮੈਂਬਰ ਤੇ ਉਸਦੇ ਸਾਥੀਆਂ ‘ਤੇ ਕੁਹਾੜੀਆਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਤਸਕਰਾਂ ਦੇ ਨਾਲ ਆਏ ਨੌਜਵਾਨਾਂ ਨੇ ਵੀ ਗੋਲੀਆਂ ਚਲਾਈਆਂ। ਇੱਕ ਗੋਲੀ ਸਾਜਨ ਸਿੰਘ ਦੇ ਮੋਢੇ ਵਿੱਚ ਵੱਜੀ। ਇਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਹਫੜਾ-ਦਫੜੀ ਮੱਚ ਗਈ







