ਪੰਜਾਬ ‘ਚ ਚੱਲਦੀ ਰੇਲ ਗੱਡੀ ਵਿੱਚ ਲੱਗੀ ਭਿਆਨਕ ਅੱਗ, ਦੇਖੋ ਵੀਡੀਓ
Terrible fire breaks out in a moving train in Punjab, watch video

Terrible fire breaks out in a moving train in Punjab, watch video
ਸਰਹਿੰਦ ਨੇੜੇ ਇੱਕ ਹਾਦਸਾ ਵਾਪਰਿਆਂ ਜਿਸ ਨੇ ਰੇਲ ਯਾਤਰੀਆਂ ਵਿੱਚ ਹੜਕੰਪ ਮਚਾ ਦਿੱਤਾ। ਦਰਅਸਲ, ਅੰਮ੍ਰਿਤਸਰ ਤੋਂ ਸਹਰਸਾ ਜਾਣ ਵਾਲੀ ਗਰੀਬ ਰੱਥ ਐਕਸਪ੍ਰੈਸ ਗੱਡੀ ਵਿੱਚ ਉਸ ਸਮੇ ਅੱਗ ਲੱਗ ਗਈ, ਜਦੋਂ ਉਹ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਅੰਬਾਲਾ ਵੱਲ ਨੂੰ ਜਾ ਰਹੀ ਸੀ। ਬੇਹਦ ਹੀ ਭਿਆਨਕ ਤਰੀਕੇ ਨਾਲ ਰੇਲ ਚੋਂ ਪਹਿਲਾਂ ਧੂਆਂ ਉੱਠਿਆ ਤੇ ਫਿਰ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਗਨੀਮਤ ਰਿਹਾ ਕਿ ਯਾਤਰੀਆਂ ਨੂੰ ਸਮੇਂ ਸਿਰ ਰੇਲ ਗੱਡੀ ਚੋਂ ਬਾਹਰ ਕੱਢ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਜੀਆਰਪੀ ਦੇ ਐਸਐਚਓ ਰਤਨ ਲਾਲ ਨੇ ਦੱਸਿਆ ਕਿ, ਜਿਵੇਂ ਹੀ ਗੱਡੀ ਦੀ ਬੋਗੀ ਵਿਚੋਂ ਧੁਆਂ ਨਿਕਲਦਾ ਵੇਖਿਆ, ਤਾਂ ਗੱਡੀ ਨੂੰ ਰੋਕ ਦਿੱਤਾ ਗਿਆ। ਹਾਦਸਾ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵਾਰੀਆਂ ਨੂੰ ਸਮੇਂ ਰਹਿੰਦੇ ਬਾਹਰ ਕੱਢ ਲਿਆ ਗਿਆ। ਅੱਗ ਕਾਰਨ ਤਿੰਨ ਬੋਗਿਆ ਨੂੰ ਨੁਕਸਾਨ ਹੋਇਆ ਹੈ, ਜਿਸ ਚੋਂ ਇੱਕ ਬੋਗੀ ਦਾ ਜ਼ਿਆਦਾ ਨੁਕਸਾਨ ਹੋਇਆ। ਅੱਗ ਲੱਗਣ ਦੇ ਕਾਰਨ ਜਾਂਚ ਕਰਨ ਤੋਂ ਸਾਹਮਣੇ ਆਉਣਗੇ। ਟ੍ਰੇਨ ਨੰਬਰ 12204 ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਸੀ।
ਤਿੰਨ ਬੋਗੀਆਂ ਦਾ ਨੁਕਸਾਨ
ਰੇਲ ਮੰਤਰਾਲਾ ਨੇ ਵੀ ਇਸ ਘਟਨਾ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਐਕਸ ਉੱਤੇ ਲਿਖਿਆ- ‘ਅੱਜ ਸਵੇਰੇ ਪੰਜਾਬ ਦੇ ਸਰਹਿੰਦ ਸਟੇਸ਼ਨ ‘ਤੇ ਟ੍ਰੇਨ ਨੰਬਰ 12204 ਅੰਮ੍ਰਿਤਸਰ-ਸਹਰਸਾ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।









