politicalPunjab

ਆਪ’ ਦੇ ਵਿਧਾਇਕ ਨੇ ਘਪਲੇ ਦੇ ਪੈਸਿਆਂ ਨਾਲ ਖਰੀਦੀ ਇਨੋਵਾ ਗੱਡੀ! ਰਜਿਸਟ੍ਰੇਸ਼ਨ ਹੋਈ ਜ਼ਬਤ

ਆਮ ਆਦਮੀ ਪਾਰਟੀ  ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਹਾ ਪੰਜਾਬ ਵਿੱਚ ਜ਼ਮੀਨ ਘੁਟਾਲੇ ਵਿੱਚ ਫਸ ਗਏ ਹਨ। ਉਨ੍ਹਾਂ ਦੀ ਇਨੋਵਾ ਕਾਰ ਰੋਪੜ ਦੇ ਪਿੰਡ ਕਰੂਰਾਂ ਵਿੱਚ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਵਿਜੀਲੈਂਸ ਦੀ ਜਾਂਚ ਵਿੱਚ ਇਸ ਦੇ ਖੁਲਾਸੇ ਤੋਂ ਬਾਅਦ ਐਸ.ਡੀ.ਐਮ ਨੇ ਇਨੋਵਾ ਦੀ ਰਜਿਸਟ੍ਰੇਸ਼ਨ ਜ਼ਬਤ ਕਰ ਲਈ ਹੈ। ਹਾਲਾਂਕਿ ਸਾਬਕਾ ਵਿਧਾਇਕ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ‘ਆਪ’ ਨੂੰ ਘੇਰਦਿਆਂ ਸੀਐਮ ਭਗਵੰਤ ਮਾਨ ਤੋਂ ਸਾਬਕਾ ਵਿਧਾਇਕ ਸੰਦੋਹਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਵਿਜੀਲੈਂਸ ਨੇ ਦੋ ਮਹੀਨੇ ਪਹਿਲਾਂ ਰੋਪੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਰੇਟ ’ਤੇ ਵੇਚਣ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਜੋ ਇਨੋਵਾ ਕ੍ਰਿਸਟਾ ਗੱਡੀ ਪਿਛਲੇ ਇੱਕ ਸਾਲ ਤੋਂ ਵਰਤ ਰਹੇ ਹਨ, ਉਹ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਇਹ ਕਾਰ ਸੰਦੋਹਾ ਦੇ ਕਿਸੇ ਰਿਸ਼ਤੇਦਾਰ ਨੇ ਖਰੀਦੀ ਸੀ। ਇਹ ਰਕਮ ਘੁਟਾਲੇ ਦੇ ਮੁਲਜ਼ਮਾਂ ਦੇ ਖਾਤੇ ਤੋਂ ਸਿੱਧੀ ਕਾਰ ਡੀਲਰ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ।

Leave a Reply

Your email address will not be published.

Back to top button