Punjab
ਪੰਜਾਬ ‘ਚ ਕਾਂਗਰਸੀ ਸਰਪੰਚ ਨੇ ਆਪ ਦੀ ਮਹਿਲਾ ਨੇਤਾ ਨੂੰ ਮਾਰੀ ਗੋਲੀ, ਹੋਈ ਮੌਤ; 2 ਹੋਰ ਲੋਕ ਜ਼ਖ਼ਮੀ
Congress sarpanch shoots AAP woman leader in Punjab, kills her;

Congress sarpanch shoots AAP woman leader in Punjab, kills her;
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਧਗਾਣਾ ਵਿਖੇ ਦੀਵਾਲੀ ਵਾਲੀ ਰਾਤ ਕਾਂਗਰਸ ਦੇ ਸਾਬਕਾ ਸਰਪੰਚ ਵੱਲੋਂ ਚਲਾਈ ਗਈ ਗੋਲੀ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ (40) ਪਤਨੀ ਜਤਿੰਦਰ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਦੋ ਹੋਰ ਲੋਕ ਜਖ਼ਮੀ ਹੋ ਗਏ। ਮ੍ਰਿਤਕ ਔਰਤ ਦੇ ਪਤੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ’ਚ ਵੇਰਕਾ ਡੇਅਰੀ ਦਾ ਕੰਮ ਕਰਦੇ ਹਨ। ਰਾਤ ਨੂੰ ਬੱਚੇ ਗਲੀ ਵਿੱਚ ਪਟਾਕੇ ਚਲਾ ਰਹੇ ਸੀ ਤਾਂ ਉਨ੍ਹਾਂ ਦਾ ਗੁਆਢੀਆਂ ਨਾਲ ਝਗੜਾ ਹੋ ਗਿਆ। ਉਹ ਆਪਣੇ ਬੱਚਿਆਂ ਨੂੰ ਬੁਲਾਉਣ ਲਈ ਗਲੀ ਵਿੱਚ ਆਏ ਤਾਂ ਸਾਹਮਣੇ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਗੋਲੀ ਚਲਾ ਦਿੱਤੀ, ਜੋ ਉਸਦੀ ਪਤਨੀ ਮਨਦੀਪ ਕੌਰ ਦੇ ਲੱਗ ਗਈ। ਜਖ਼ਮੀ ਹਾਲਤ ਵਿੱਚ ਮਨਦੀਪ ਕੌਰ ਨੂੰ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ।







