
ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਧਿਰਾਂ ਆਪਸ ਵਿੱਚ ਲੜਦਿਆਂ ਹੋਇਆ ਵਿਖਾਈ ਦੇ ਰਹੀਆਂ ਹਨ। ਦਰਾਅਸਰ ਮਾਮਲਾ ਇੱਕ ਪਰਿਵਾਰ ਦਾ ਹੈ ਜਿਸ ਵਿੱਚ ਗੁਰਦੁਆਰੇ ਦਾ ਪ੍ਰਧਾਨ ਪਵਿੱਤਰ ਸਿੰਘ ਦਖ਼ਲ ਅੰਦਾਜ਼ੀ ਕਰ ਰਿਹਾ ਸੀ, ਜਿਸ ਕਰਕੇ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਇਕੱਠੀਆਂ ਹੋਈਆਂ ਸਨ ਅਤੇ ਲੰਗਰ ਹਾਲ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੀ ਲੜ ਪਈਆਂ। ਇਸ ਝਗੜੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।