
Controversy during Diljit Dosanjh’s show, Sikh community returns disappointed
ਆਸਟ੍ਰੇਲੀਆ ਦੇ ਸਿਡਨੀ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਪਹਿਲੇ ਸਟੇਡੀਅਮ ਸੰਗੀਤ ਸਮਾਰੋਹ ਵਿਚ ਉਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਜਦੋਂ ਸਿੱਖ ਪ੍ਰਸ਼ੰਸਕ ਨੂੰ ਧਾਰਮਿਕ ਪ੍ਰਤੀਕ ਕਿਰਪਾਨ ਦੇ ਨਾਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਸ਼ੋਅ ਵਿਚ ਲਗਭਗ 25,000 ਦਰਸ਼ਕ ਪਹੁੰਚੇ। ਹਾਊਸ ਫੁਲ ਰਿਹਾ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਭਾਈਚਾਰਿਆਂ ਦੀ ਸੀ। ਪਰ ਧਾਰਮਿਕ ਰਿਵਾਇਤ ਮੁਤਾਬਕ ਕਿਰਪਾਨ ਪਹਿਨੇ ਹੋਏ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮਾਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਿੰਦਾ ਕੀਤੀ ਗਈ।
ਜਾਣਕਾਰੀ ਮੁਤਾਬਕ ਦਿਲਜੀਤ ਦੇ ਸ਼ੋਅ ਲਈ ਪਹੁੰਚੇ ਦਰਸ਼ਕਾਂ ਨੇ ਜਦੋਂ ਕਿਰਪਾਨ ਲਾਹੁਣ ਦੀ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਨਤੀਜੇ ਵਜੋਂ ਸਿੱਖ ਭਾਈਚਾਰਾ, ਜੋ ਦਿਲਜੀਤ ਨੂੰ ਦੇਖਣ ਦੀ ਉਮੀਦ ਵਿੱਚ ਸੰਗੀਤ ਸਮਾਰੋਹ ਵਿੱਚ ਆਇਆ ਸੀ, ਨਿਰਾਸ਼ ਵਾਪਸ ਪਰਤਿਆ।









