
ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਫਿਰ ਇਕੱਠੇ ਨਜ਼ਰ ਆਏ…ਦੋਵਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਚ ਟਾਹਲੀ ਦਾ ਇੱਕ ਬੂਟਾ ਲਾਇਆ…..ਮਨਪ੍ਰੀਤ ਬਾਦਲ ਬੂਟਾ ਲਾ ਰਹੇ ਨੇ ਤੇ ਸੁਖਬੀਰ ਬਾਦਲ ਨਾਲ ਹੀ ਬੈਠੇ ਨੇ……ਇਹ ਬੂਟਾ ਮਨਪ੍ਰੀਤ ਬਾਦਲ ਦੇ ਘਰ ਲਾਇਆ ਗਿਆ….ਕਿਉਂਕਿ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦਾਸ ਬਾਦਲ ਦੀ ਯਾਦ ਚ ਇੱਕ ਟਾਹਲੀ ਦਾ ਬੂਟਾ ਲਾਇਆ ਸੀ ਤੇ ਉਸ ਦੇ ਨੇੜੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਚ ਵੀ ਟਾਹਲੀ ਦਾ ਬੂਟਾ ਲਾਇਆ ਗਿਆ।
ਸੁਖਬੀਰ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ”ਮੇਰੇ ਪਿਤਾ ਸ. ਪਰਕਾਸ਼ ਸਿੰਘ ਜੀ ਬਾਦਲ ਅਤੇ ਚਾਚਾ ਜੀ ਸ. ਗੁਰਦਾਸ ਸਿੰਘ ਜੀ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। “ਪਾਸ਼-ਦਾਸ” ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ “ਰਾਮ-ਲਛਮਣ” ਦੇ ਨਾਮ ਨਾਲ ਮਸ਼ਹੂਰ ਸੀ। ਸਾਲ 2020 ‘ਚ ਦਾਸ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਬਾਦਲ ਸਾਬ੍ਹ ਬਹੁਤ ਸਮਾਂ ਉਦਾਸ ਰਹੇ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ।







