ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਹੋਰ ਕੁਝ ਨਹੀਂ ਮਿਲਦਾ ਤਾਂ ਚੋਰ ਪਸ਼ੂਆਂ ‘ਤੇ ਵੀ ਹੱਥ ਸਾਫ ਕਰਨੋਂ ਨਹੀਂ ਖੁੰਝਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਨਾਰਨੌਲ ਦੇ ਪਿੰਡ ਸਿਹਮਾ ਤੋਂ, ਜਿਥੇ 5 ਚੋਰਾਂ ਨੇ ਮੱਝ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਸ਼ੂ ਮਾਲਕ ਦੀ ਹਿੰਮਤ ਦੇ ਹੌਂਸਲਾ ਵੇਖ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ।
ਮੱਝ ਚੋਰੀ ਕਰ ਰਹੇ ਚੋਰਾਂ ਦਾ ਪਿੱਛਾ ਕਰਕੇ ਪਸ਼ੂ ਮਾਲਕ ਆਪਣੇ ਪਸ਼ੂਆਂ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਚੋਰਾਂ ਨੇ ਮੱਝ ਦੇ ਮਾਲਕ ‘ਤੇ ਪੱਥਰ ਸੁੱਟੇ ਅਤੇ ਹਵਾ ‘ਚ ਗੋਲੀਆਂ ਵੀ ਚਲਾਈਆਂ ਪਰ ਉਹ ਨਾ ਰੁਕਿਆ ਤਾਂ ਚੋਰ ਮੱਝ ਨੂੰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।