
ਇੰਨੋਸੈਂਟ ਹਾਰਟਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਸ਼ੋ ਐਂਡ ਟੇਲ’ ਪ੍ਰਤੀਯੋਗਿਤਾ ਵਿੱਚ ਦਿਖਾਈ ਆਪਣੀ ਪ੍ਰਤਿਭਾ
ਇੰਨੋਸੈਂਟ ਹਾਰਟਸ ਦੇ ਇੰਨੋਕਿਡਜ ਵਿੱਚ ਡਿਸਕਵਰਜ ਦੇ ਲਈ “ਬੱਚਿਆਂ ਦਾ ਪਸੰਦੀਦਾ ਖਿਡੌਣਾ/ਕਾਰਟੂਨ” ਥੀਮ ਦੇ ਨਾਲ ਇੱਕ ‘ਸ਼ੋ ਐਂਡ ਟੇਲ’ ਮੁਕਾਬਲਾ ਆਯੋਜਿਤ ਕੀਤਾ ਗਿਆ।ਮੁਕਾਬਲਿਆਂ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਉਹ ਆਪਣੇ ਮਨਪਸੰਦ ਖਿਡੌਣੇ ਜਿਵੇਂ ਹਵਾਈ ਜਹਾਜ਼, ਡਾਇਨਾਸੌਰ, ਮਿਕੀ ਮਾਊਸ, ਮੋਟੂ-ਪਤਲੂ, ਸ਼ੇਰ, ਟੈਡੀ ਬੀਅਰ, ਖਰਗੋਸ਼, ਡਾਕਟਰ ਆਦਿ ਲੈ ਕੇ ਆਏ ਸਨ।ਸਾਰੇ ਬੱਚੇ ਬੜੀ ਬੇਸਬਰੀ ਨਾਲ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।ਬੱਚਿਆਂ ਨੇ ਆਪਣੇ ਮਨਪਸੰਦ ਖਿਡੌਣੇ/ਕਾਰਟੂਨ ਬਾਰੇ ਬਹੁਤ ਹੀ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਕੁਝ ਲਾਈਨਾਂ ਵਿੱਚ ਸੁੰਦਰ ਢੰਗ ਨਾਲ ਵਰਣਨ ਕੀਤਾ।ਬੱਚਿਆਂ ਦੇ ਲਾਜਵਾਬ ਪ੍ਰਦਰਸ਼ਨ ਨਾਲ ਹਾਜ਼ਰ ਹਰ ਕੋਈ ਹੈਰਾਨ ਰਹਿ ਗਿਆ।ਬੱਚਿਆਂ ਦੀ ਇਸ ਪ੍ਰਤਿਭਾ ਨੂੰ ਦੇਖਦਿਆਂ ਡਿਪਟੀ ਡਾਇਰੈਕਟਰ ਇੰਨੋਕਿਡਜ਼ ਸ਼੍ਰੀਮਤੀ ਅਲਕਾ ਅਰੋੜਾ ਨੇ ਉਨ੍ਹਾਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਣਾ ਅਤੇ ਉਨ੍ਹਾਂ ਦੀ ਭਾਸ਼ਾ-ਸ਼ੈਲੀ ਦਾ ਵਿਕਾਸ ਕਰਨਾ ਹੈ।ਇਸ ਮੁਕਾਬਲੇ ਵਿੱਚ ਗ੍ਰੀਨ ਮਾਡਲ ਟਾਊਨ ਦੀ ਅਨੀਸ਼ਾ, ਨਿਕੁੰਜ ਕੱਕੜ, ਰਾਇਨਾ, ਵਾਨੀ ਚੋਪੜਾ ਪਹਿਲੇ ਸਥਾਨ ’ਤੇ ਰਹੇ। ਲੋਹਾਰਾਂ ਵਿੱਚ ਸਚਪ੍ਰੀਤ ਕੌਰ, ਅਥਰਵ ਖੰਨਾ ਅਤੇ ਸੀਰਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਟ ਜੰਡਿਆਲਾ ਰੋਡ ਵਿੱਚ ਅਰਮਾਨ ਹਰਗੁਣ ਅਤੇ ਕਪੂਰਥਲਾ ਰੋਡ ਵਿੱਚ ਸਿਆ ਅਤੇ ਨੇਤਾਨਿਆ ਨੇ ਪਹਿਲਾ ਸਥਾਨ ਹਾਸਲ ਕੀਤਾ।








