Punjab

ਪਾਸਟਰ ਬਜਿੰਦਰ ਤਾਜਪੁਰ 'ਤੇ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲ ਦੇ ਚਰਚਾਂ 'ਤੇ ਛਾਪੇਮਾਰੀ

ਇਨਕਮ ਟੈਕਸ ਅਧਿਕਾਰੀਆਂ ਨੇ ਪਾਸਟਰ ਬਜਿੰਦਰ ਦੇ ਤਾਜਪੁਰ (ਜਲੰਧਰ) ਤੇ ਪਾਸਟਰ ਹਰਪ੍ਰੀਤ ਦਿਓਲ ਦੇ ਖੋਜੇਵਾਲ (ਕਪੂਰਥਲਾ) ਦੇ ਚਰਚਾਂ ਤੇ ਪੰਜਾਬ ਵਿਚਲੇ ਹੋਰਨਾਂ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ | ਧਰਮ ਪਰਿਵਰਤਨ ਦੇ ਦੋਸ਼ਾਂ ‘ਚ ਘਿਰੇ ਬਜਿੰਦਰ ਦੇ ਬੜੌਦੀ ਸਥਿਤ ਧਾਰਮਕ ਅਸਥਾਨ ‘ਤੇ ਵੀ ਛਾਪੇੇਮਾਰੀ ਦੀ ਖਬਰ ਹੈ |
ਇਨਕਮ ਟੈਕਸ ਅਧਿਕਾਰੀਆਂ ਦੇ ਨਾਲ ਸਥਾਨਕ ਪੁਲਸ ਤੇ ਸੀ ਆਰ ਪੀ ਐੱਫ ਦੇ ਜਵਾਨ ਵੀ ਸਨ | ਓਪਨ ਡੋਰ ਚਰਚ ਖੋਜੇਵਾਲ ਦੁਆਬੇ ਦਾ ਸਭ ਤੋਂ ਵੱਡਾ ਚਰਚ ਮੰਨਿਆ ਜਾਂਦਾ ਹੈ | ਇਸ ਚਰਚ ਵਿਚ ਹਰ ਵੀਰਵਾਰ ਅਤੇ ਐਤਵਾਰ ਨੂੰ ਪ੍ਰਾਰਥਨਾਵਾਂ ਹੁੰਦੀਆਂ ਹਨ | ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ ਦੇ ਗ੍ਰਹਿ ਕੋਟ ਖਾਲਸਾ ਛੇਹਰਟਾ (ਅੰਮਿ੍ਤਸਰ) ਵਿਚ ਵੀ ਛਾਪੇਮਾਰੀ ਕੀਤੀ ਗਈ ਹੈ | ਬਿੱਟੂ ਆਤਿਸ਼ਬਾਜ਼ੀ ਦਾ ਵੱਡੇ ਪੱਧਰ ‘ਤੇ ਕਾਰੋਬਾਰ ਕਰਦਾ ਹੈ | ਬਜਿੰਦਰ ਦੇ ਮੁਹਾਲੀ ਸਥਿਤ ਘਰ ‘ਤੇ ਵੀ ਛਾਪਾ ਪਿਆ ਹੈ |

ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਧਰਮ ਪਰਿਵਰਤਨ ਦੇ ਵਧਦੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹੈ |

Leave a Reply

Your email address will not be published. Required fields are marked *

Back to top button