
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਰਾਤ ਨੂੰ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ‘ਹੈਪੀ ਹੋਲੀ’ ਲਿਖਿਆ। ਉਦੋਂ ਤੱਕ ਸਭ ਕੁਝ ਠੀਕ-ਠਾਕ ਸੀ, ਪਰ ਉਨ੍ਹਾਂ ਨੇ ਜੋ ਇਮੋਜੀ ਲਾਇਆ, ਉਹ ਦੀਵਾਲੀ ਦਾ ਦੀਵਾ ਸੀ। ਇਸ ਗਲਤੀ ਨੂੰ ਸੁਧਾਰਿਆ ਵੀ ਨਹੀਂ ਗਿਆ ਅਤੇ ਕੁਝ ਹੀ ਸਮੇ ਚ ਤੱਕ ਇਹ ਪੋਸਟ ਵਾਇਰਲ ਹੋ ਗਈ।ਇਸ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਨਵਾਜ਼ ਸ਼ਰੀਫ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਇੱਕ ਯੂਜ਼ਰ ਨੇ ਲਿਖਿਆ- ਸਰ, ਘੱਟੋ-ਘੱਟ ਦੋ ਤਿਉਹਾਰਾਂ ਵਿੱਚ ਫਰਕ ਤਾਂ ਸਮਝੋ। ਦੀਵਾ ਦੀਵਾਲੀ ਦਾ ਪ੍ਰਤੀਕ ਹੈ, ਹੋਲੀ ਦਾ ਨਹੀਂ। ਇੱਕ ਹੋਰ ਯੂਜ਼ਰ ਨੇ ਲਿਖਿਆ- ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਹਰ ਸਾਲ ਬਸੰਤ ਵਿੱਚ ਆਉਂਦਾ ਹੈ। ਦੀਵਾਲੀ ਦੀ ਗੱਲ ਕਰੀਏ ਤਾਂ ਇਹ ਆਮਤੌਰ ‘ਤੇ ਅਕਤੂਬਰ ਜਾਂ ਨਵੰਬਰ ‘ਚ ਆਉਂਦੀ ਹੈ।
ਹੋਲੀ ਮੌਕੇ ਪਾਕਿਸਤਾਨ ‘ਚ ਹਿੰਦੂ ਡਾਕਟਰ ਦੀ ਹੱਤਿਆ
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਲੀ ਮੌਕੇ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਦਾਅਵਾ ਹੈ ਕਿ ਡਾਕਟਰ ਦੇ ਹੀ ਡਰਾਈਵਰ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਾਕਿਸਤਾਨ ਦੀ ਡਾਨ ਨਿਊਜ਼ ਵੈੱਬਸਾਈਟ ਨੇ ਐੱਸਐੱਸਪੀ ਅਮਜਦ ਸ਼ੇਕ ਦੇ ਹਵਾਲੇ ਨਾਲ ਦੱਸਿਆ ਕਿ ਡਾਕਟਰ ਧਰਮ ਦੇਵ ਰਾਠੀ ਦੀ ਉਨ੍ਹਾਂ ਦੇ ਡਰਾਈਵਰ ਹਨੀਫ ਲੇਘਾਰੀ ਨੇ ਹੱਤਿਆ ਕੀਤੀ ਤੇ ਉਥੋਂ ਫਰਾਰ ਹੋ ਗਿਆ। ਪਾਕਿਸਤਾਨ ਦੇ ਗੈਰ-ਮੁਸਲਿਮ ਖੇਤਰ ਤੋਂ ਸਾਂਸਦ ਖਿਅਲ ਦਾਸ ਕੋਹਿਸਤਾਨੀ ਨੇ ਵੀ ਇਸ ਕਤਲ ਦੀ ਨਿੰਦਾ ਕੀਤੀ ਹੈ।







