PunjabWorld

ਪੰਜਾਬ ਦੀ ਧੀ ਅਮਰੀਕਾ ‘ਚ ਬਣੀ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ ਅਫਸਰ

ਗੁਰਦਾਸਪੁਰ/ ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਪੁੱਤਰੀ ਤਾਰਾ ਸਿੰਘ ਨੇ ਅਮਰੀਕਾ ਦੇ ਕਨੈਕਟੀਕਟ ਵਿੱਚ ਸਹਾਇਕ ਪੁਲਿਸ ਮੁਖੀ (ਏਸੀਪੀ) ਵਜੋਂ ਨਿਯੁਕਤ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਜਿਸ ਨਾਲ ਪੂਰੇ ਇਲਾਕੇ ਅੰਦਰ ਵੀ ਖੁਸ਼ੀ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਮੀਤ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ।

ਉਸ ਵੱਲੋ ਛੇਵੀਂ ਕਲਾਸ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋਂ ਕੀਤੀ ਗਈ ਤੇ ਉਪਰੰਤ 1996 ਵਿਚ ਆਪਣੇ ਪਰਿਵਾਰ ਸਮੇਤ ਅਮਰੀਕਾ ਚੱਲ ਗਈ, ਉਥੋਂ ਬਾਰ੍ਹਵੀ ਕਰਨ ਤੋਂ ਉਪਰੰਤ ਨਿਊ ਹੈਵਨ ਯੂਨੀਵਰਸਿਟੀ ਤੋਂ ਕਮਰੀਸ਼ਲ ਲਾਅ ਚੀਫ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ।

 

 

2008 ਵਿਚ ਪੁਲਿਸ ਫੋਰਸ ਵਿਚ ਭਰਤੀ ਹੋ ਗਈ ਅਤੇ ਉਸ ਵੱਲੋਂ ਆਪਣੀ ਮਿਹਨਤ ਸਦਕਾ ਉਸ ਨੇ 24 ਮਾਰਚ 2023 ਨੂੰ ਅਮਰੀਕਾ ਦੇ ਕਨੈਕਟੀਕਟ ਵਿੱਚ ਸਹਾਇਕ ਪੁਲਿਸ ਮੁਖੀ ਬਣਨ ਦਾ ਸੁਪਨਾ ਪੂਰਾ ਕੀਤਾ। ਇਸ ਮਾਣ ਵਾਲੇ ਅਹੁਦੇ ‘ਤੇ ਪਹੁੰਚਣ ਕਾਰਨ ਗੁਰਦਾਸਪੁਰ ਦਾ ਨਾਮ ਪੂਰੀ ਦੁਨੀਆਂ ਵਿੱਚ ਉਚਾ ਹੋਇਆ ਹੈ।

Leave a Reply

Your email address will not be published.

Back to top button