politicalPunjab

ਪਿੰਡ ਦੀ ਸਰਪੰਚਨੀ ਵੱਲੋਂ ਗੁਰੂਦੁਆਰੇ ਅਨਾਊਂਸਮੈਂਟ ਕਰਵਾ ਕੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ

ਮੋਗਾ ਵਿੱਚ ਆਏ ਦਿਨ ਚਿੱਟੇ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਇਸ ਚਿੱਟੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪਿੰਡ ਸਲ੍ਹੀਣਾ ਦੀ ਅਠੱਤੀ ਸਾਲਾ ਮਹਿਲਾ ਸਰਪੰਚ ਮਨਿੰਦਰ ਕੌਰ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ (drug free village) ਲਈ ਪਿੰਡ ਵਿੱਚ ਕੁਝ ਮਹੀਨਿਆਂ ਤੋਂ ਨਸ਼ਾ ਮੁਕਤ ਪਿੰਡ ਬਣਾਉਣ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਸਮੇਂ ਸਮੇਂ ਉੱਤੇ ਇਸ ਸਰਪੰਚ ਸਾਹਿਬਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਨਸ਼ਾ ਵੇਚਣ ਅਤੇ ਬਾਹਰੋਂ ਆ ਕੇ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ।

  ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਮੈਂ ਮਾਣ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਪਿੰਡ ਦੇ 85 ਫੀਸਦ ਨੌਜਵਾਨ ਅੱਜ ਨਸ਼ਾ ਮੁਕਤ ਹੋ ਚੁੱਕੇ ਹਨ, ਫਿਰ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਉਪਰੰਤ ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਵੀ ਨੌਜਵਾਨ ਅਜੇ ਨਸ਼ਾ ਕਰਦਾ ਹੈ ਜੇਕਰ ਉਹ ਛੱਡਣਾ ਚਾਹੁੰਦਾ ਹੈ ਤਾਂ ਉਹ ਉਸ ਨੌਜਵਾਨ ਦਾ ਸਾਰਾ ਖਰਚਾ ਝੱਲਣਗੇ ਅਤੇ ਉਸ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਉਣਗੇ। ਇੱਥੇ ਹੀ ਬੱਸ ਨਹੀਂ ਗ਼ਰੀਬ ਲੋਕਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਪੰਚਾਇਤੀ ਜ਼ਮੀਨ ਵੀ ਘੱਟ ਰੇਟ ਉੱਤੇ ਮਜ਼੍ਹਬੀ ਸਿੱਖਾਂ ਨੂੰ ਠੇਕੇ ਉੱਤੇ ਦੇ ਕੇ ਰੁਜ਼ਗਾਰ ਚਲਾਉਣ ਪਹਿਲਕਦਮੀ ਕੀਤੀ ਹੈ ਜਿਸ ਦੀ ਗ਼ਰੀਬ ਲੋਕਾਂ ਵਿੱਚ ਪ੍ਰਸ਼ੰਸ਼ਾ ਹੋ ਰਹੀ ਹੈ ।

  ਇਸ ਮੌਕੇ ਉੱਤੇ ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਅਜੇ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਜਿਸ ਗੱਲ ਦਾ ਫਖ਼ਰ ਮਹਿਸੂਸ ਕਰਦਾ ਹੈ। ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਜਦੋਂ ਚਿੱਟੇ ਨਸ਼ੇ ਦੇ ਆਦੀ ਨੌਜਵਾਨ ਲੜਕਿਆਂ ਵੱਲ ਦੇਖੀਏ ਤਾਂ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਫੈਸਲਾ ਕੀਤਾ ਸੀ ਕਿ ਮੇਰੀ ਪੰਚਾਇਤ ਚਿੱਟੇ ਦੇ ਆਦੀ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਹਰ ਤਰ੍ਹਾਂ ਦੀ ਉਨ੍ਹਾਂ ਨੌਜਵਾਨਾਂ ਦੀ ਮਦਦ ਕਰੇਗਾ।

Leave a Reply

Your email address will not be published. Required fields are marked *

Back to top button