ਰਾਸ਼ਟਰਪਤੀ ਵਲੋਂ 10 ਸੈਸ਼ਨ ਜੱਜਾਂ ਨੂੰ ਪੰਜਾਬ,ਹਰਿਆਣਾ ਹਾਈ ਕੋਰਟ ‘ਚ ਜੱਜ ਨਿਯੁਕਤ ਕਰਨ ਦੇ ਹੁਕਮ
President issues orders appointing 10 Sessions Judges as Judges in Punjab and Haryana High Court

President issues orders appointing 10 Sessions Judges as Judges in Punjab and Haryana High Court
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਆਂਇਕ ਸਮਰੱਥਾ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਕੇਂਦਰ ਸਰਕਾਰ ਨੇ ਵੀਰਵਾਰ ਨੂੰ 10 ਨਿਆਂਇਕ ਅਧਿਕਾਰੀਆਂ ਨੂੰ ਅਦਾਲਤ ਦੇ ਵਾਧੂ ਜੱਜ ਨਿਯੁਕਤ ਕੀਤਾ। ਇਹ ਨਿਯੁਕਤੀਆਂ ਭਾਰਤ ਦੇ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 224 ਦੇ ਤਹਿਤ, ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤੀਆਂ।
ਸੁਪਰੀਮ ਕੋਰਟ ਕਾਲਜੀਅਮ ਦੀ ਸਿਫ਼ਾਰਸ਼ ਤੋਂ ਬਾਅਦ, ਅੱਜ ਰਾਸ਼ਟਰਪਤੀ ਨੇ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ
ਰਾਸ਼ਟਰਪਤੀ ਨੇ ਅੱਜ ਜਿਨ੍ਹਾਂ 10 ਸੈਸ਼ਨ ਜੱਜਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਾਧੂ ਜੱਜ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ, ਉਨ੍ਹਾਂ ਵਿੱਚ
1. ਵਰਿੰਦਰ ਅਗਰਵਾਲ,
2. ਮਨਦੀਪ ਪੰਨੂ,
3. ਪ੍ਰਮੋਦ ਗੋਇਲ,
4. ਸ਼ਾਲਿਨੀ ਸਿੰਘ ਨਾਗਪਾਲ,
5. ਅਮਰਿੰਦਰ ਸਿੰਘ ਗਰੇਵਾਲ,
6. ਸੁਭਾਸ਼ ਮੇਹਲਾ,
7. ਸੂਰਿਆ ਪ੍ਰਤਾਪ ਸਿੰਘ,
8. ਰੁਪਿੰਦਰਜੀਤ ਚਾਹਲ,
9. ਅਰਾਧਨਾ ਸਾਹਨੀ ਅਤੇ
10. ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ।
ਹੁਣ ਇੱਕ ਜਾਂ ਦੋ ਦਿਨਾਂ ਦੇ ਅੰਦਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ






