ਵਿਦੇਸ਼ੀ ਮੀਡੀਆ ਵਿਚ ਸਿੱਖਾਂ ਦਾ ਮਾਣ ਇਕ 19 ਸਾਲਾਂ ਨੌਜਵਾਨ ਨੇ ਵਧਾਇਆ ਹੈ। ਦਰਅਸਲ ਯੂਕੇ ਦੇ ਸਲੋਅ ਸ਼ਹਿਰ ਦਾ ਰਹਿਣ ਵਾਲਾ ਅੰਮ੍ਰਿਤ ਸਿੰਘ ਮਾਨ ਪਹਿਲਾ ਅਮ੍ਰਿਤਧਾਰੀ ਸਿੱਖ ਨੌਜਵਾਨ ਬਣਿਆ ਹੈ ਜੋ ਯੂਕੇ ਨੈਸ਼ਨਲ ਮੀਡੀਆ ‘ਸਕਾਈ ਨਿਊਜ਼’ ਵਿਚ ਬਤੌਰ ਜੂਨੀਅਰ ਪੱਤਰਕਾਰ ਚੁਣਿਆ ਗਿਆ ਹੈ।
19 ਸਾਲਾ ਅੰਮ੍ਰਿਤ ਸਿੰਘ ਮਾਨ ਯੂਕੇ ਦਾ ਪਹਿਲਾ ਸਿੰਘ ਹੈ ਜੋ ਸਕਾਈ ਨਿਊਜ਼ ‘ਤੇ ਖਬਰਾਂ ਪੇਸ਼ ਕਰ ਰਿਹਾ ਹੈ।







