PunjabIndia

ਪੁਲਿਸ ਦੀ ਬੇਰਹਿਮੀ: ਚਲਾਨ ਦੇ ਨਾਂ 'ਤੇ ਪਤੀ-ਪਤਨੀ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ

ਜਿੱਥੇ ਇੱਕ ਪਾਸੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਹਨ ਜੋ ਜਨਤਾ ਦੀ ਸੁਰੱਖਿਆ ਅਤੇ ਸੇਵਾ ਲਈ ਸਖ਼ਤ ਮਿਹਨਤ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਵਿਭਾਗ ਵਿੱਚ ਕੁਝ ਅਜਿਹੇ ਪੁਲਿਸ ਮੁਲਾਜ਼ਮ ਵੀ ਹਨ ਜੋ ਲੋਕਾਂ ਵਿੱਚ ਪੁਲਿਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੰਮ ਵੀ ਕਰਦੇ ਹਨ।

ਅਜਿਹਾ ਹੀ ਇਕ ਮਾਮਲਾ ਆਂਧਰਾ ਪ੍ਰਦੇਸ਼ ਦੇ ਅਡੋਨੀ ‘ਚ ਸਾਹਮਣੇ ਆਇਆ ਹੈ, ਜਿੱਥੇ ਕੁਝ ਪੁਲਿਸ ਕਰਮਚਾਰੀਆਂ ਨੇ ਚਲਾਨ ਕੱਟਣ ਦੇ ਨਾਂ ‘ਤੇ ਇਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਵਾਲਿਆਂ ਨੇ ਜੋੜੇ ਦੀ ਸ਼ਰੇਆਮ ਕੁੱਟਮਾਰ ਕੀਤੀ।

  ਇੰਨਾ ਹੀ ਨਹੀਂ ਹੁਣ ਇਸ ਘਟਨਾ ਦਾ ਇਕ ਵੀਡੀਓ ਇੰਟਰਨੈੱਟ ‘ਤੇ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਮਾਮਲਾ ਕੁਰਨੂਲ ਜ਼ਿਲੇ ਦੇ ਅਡੋਨੀ ਵਾਨ ਕਸਬੇ ਦੇ ਪੁਲਿਸ ਸਟੇਸ਼ਨ ਨੇੜੇ ਦਾ ਹੈ। ਜਿੱਥੇ ਕੁਝ ਪੁਲਿਸ ਕਰਮਚਾਰੀ ਵਾਹਨ ਚਾਲਕਾਂ ਤੋਂ ਈ-ਚਲਾਨ ਇਕੱਠੇ ਕਰ ਰਹੇ ਸਨ। ਇਸੇ ਕਾਰਨ ਵੀਰਵਾਰ ਨੂੰ ਦੋ ਕਾਂਸਟੇਬਲਾਂ ਨੇ ਦੋ ਪਹੀਆ ਵਾਹਨ ‘ਤੇ ਜਾ ਰਹੇ ਇੱਕ ਜੋੜੇ ਨੂੰ ਪੁਲਿਸ ਮੁਲਾਜ਼ਮਾਂ ਨੇ ਰੋਕ ਕੇ ਉਨ੍ਹਾਂ ਦਾ ਚਲਾਨ ਕੱਟਣ ਲਈ ਕਿਹਾ।

ਪੁਲਿਸ ਨੇ ਦੋਪਹੀਆ ਵਾਹਨ ਚਾਲਕ ਜੋੜੇ ਨੂੰ ਕਿਹਾ ਕਿ ਉਨ੍ਹਾਂ ਦਾ ਈ-ਚਲਾਨ ਦਾ ਜੁਰਮਾਨਾ ਬਕਾਇਆ ਹੈ ਅਤੇ ਉਨ੍ਹਾਂ ਨੂੰ ਹੁਣ ਜੁਰਮਾਨਾ ਅਦਾ ਕਰਨ ਲਈ ਕਿਹਾ। ਪਰ ਜੋੜੇ ਨੇ ਦੱਸਿਆ ਕਿ ਉਨ੍ਹਾਂ ਕੋਲ ਉਸ ਸਮੇਂ ਪੈਸੇ ਨਹੀਂ ਸਨ ਅਤੇ ਇਹ ਵੀ ਕਿਹਾ ਕਿ ਉਹ ਬਾਅਦ ਵਿੱਚ ਜੁਰਮਾਨਾ ਅਦਾ ਕਰਨਗੇ। ਪਰ ਇਸ ਮਾਮਲੇ ਨੂੰ ਲੈ ਕੇ ਪੀੜਤ ਜੋੜੇ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਗੁੱਸੇ ਵਿੱਚ ਆਏ ਦੋ ਕਾਂਸਟੇਬਲਾਂ ਨੇ ਜੋੜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਾਲਿਆਂ ਨੇ ਗੱਡੀ ਦੇ ਡਰਾਈਵਰ ਨਾਲ ਝਗੜਾ ਸ਼ੁਰੂ ਕਰ ਦਿੱਤਾ।

Leave a Reply

Your email address will not be published. Required fields are marked *

Back to top button