Punjab

ਗੁਰਦੁਆਰਾ ਸਾਹਿਬ ਵਿਖੇ ਪੁਲਿਸ ਤੇ ਨਿਹੰਗਾਂ ਵਿਚਾਲੇ ਫਾੲਰਿੰਗ, 1 ਪੁਲਿਸ ਮੁਲਾਜਮ ਦੀ ਮੌਤ, 5 ਹੋਰ ਮੁਲਾਜ਼ਮ ਜ਼ਖ਼ਮੀ

ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਅੱਜ ਤੜਕਸਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿੱਚ ਭਾਰੀ ਫਾਇਰਿੰਗ ਹੋਈ ਜਿਸ ਵਿੱਚ ਇੱਕ ਪੁਲਿਸ ਕਰਮੀ ਦੀ ਗੋਲੀ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਮਾਹੌਲ ਭਾਰੀ ਤਨਾਪੂਰਨ ਪਾਇਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਅਨੁਸਾਰ ਫਾਇਰਿੰਗ ਵਿੱਚ ਪੁਲਿਸ ਕਰਮਚਾਰੀ ਜਸਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਹੋਰ ਕਰਮਚਾਰੀ ਕਿਰਪਾਨ ਲੱਗਣ ਨਾਲ ਗੰਭੀਰ ਜਖਮੀ ਹੋ ਗਿਆ  ਹੈ। ਐਸਐਸਪੀ ਮਸਲਾ ਗੁਪਤ ਅਨੁਸਾਰ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਸੰਤ ਬਲਬੀਰ ਸਿੰਘ ਦਾ ਕਬਜ਼ਾ ਚੱਲਿਆ ਆ ਰਿਹਾ, ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ। ਅਸਲ ਵਿਚ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇਕ ਧੜੇ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ ਤੇ ਪੁਲਿਸ ਇਸ ਕਬਜ਼ੇ ਨੂੰ ਛੁਡਵਾਉਣ ਵਾਸਤੇ ਗਈ ਸੀ।
ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

Leave a Reply

Your email address will not be published. Required fields are marked *

Back to top button