PoliticsPunjabReligious

ਡੇਰਾ ਬਿਆਸ ਦੇ ਸਮਰਥਕਾਂ ‘ਤੇ ਨਿਹੰਗ ਸਿੰਘਾਂ ‘ਚ ਖੂਨੀ ਝੜਪ, ਪੁਲਿਸ ਵਲੋਂ ਲਾਠੀਚਾਰਜ, ਇੱਟਾਂ ਰੋੜੇ ‘ਤੇ ਗੋਲੀ ਚੱਲੀ, 3 ਜ਼ਖ਼ਮੀ

ਬਿਆਸ ਨਜਦੀਕ ਅੱਜ ਇਕ ਵੱਡਾ ਟਕਰਾ ਹੋਣੋ ਟਲ ਗਿਆ, ਜਦ ਕੁਝ ਨਿਹੰਗ ਸਿੰਘਾਂ ਤੇ ਡੇਰਾ ਰਾਧਾ ਸਵਾਮੀ (DSSB)  ਦੇ ਪੈਰੋਕਾਰਾਂ ਦੇ ਸੇਵਾਦਾਰਾਂ ਵਿਚਾਲੇ ਜਗਾ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਦੋਵੇ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਪੁਲਿਸ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਖਦੇੜਿਆ। ਪੁਲਿਸ ਨੂੰ ਦੋਵਾਂ ਧਿਰਾਂ ‘ਤੇ ਲਾਠੀਚਾਰਜ ਵੀ ਕੀਤਾ ਤੇ ਜਗਾ ਖਾਲੀ ਕਰਵਾਈ। ਦਰਅਸਲ ਨਿਹੰਗ ਅੱਜ ਬਾਅਦ ਦੁਪਹਿਰ ਗਾਵਾਂ ਲੈ ਕੇ ਧਾਰਮਿਕ ਡੇਰੇ ਦੀ ਕਥਿਤ ਜਮੀਨ ‘ਤੇ ਚਲੇ ਗਏ, ਜਿਸ ਤੋਂ ਬਾਅਦ ਡੇਰੇ ਦੇ ਸੇਵਾਦਾਰਾਂ ਨੇ ਉਨਾਂ ਨੂੰ ਹਟਣ ਲਈ ਕਿਹਾ ਤਾਂ ਦੋਵੇ ਧਿਰਾਂ ‘ਚ ਟਕਰਾ ਹੋ ਗਿਆ।

ਇਸ ਦੌਰਾਨ ਦੋਵੇ ਧਿਰਾਂ ‘ਚ ਇੱਟਾਂ ਪੱਥਰ ਚੱਲੇ, ਦੋਵੇ ਧਿਰਾਂ ਵੱਡੀ ਸੰਖਿਆ ‘ਚ ਆਪਣੇ ਆਪਣੇ ਸਮਰਥਕ ਲੈ ਕੇ ਪੁੱਜੀਆਂ ਤੇ ਉਥੇ ਭਾਰੀ ਸੰਖਿਆ ‘ਚ ਤੈਨਾਤ ਪੁਲਿਸ ਨੇ ਪਹਿਲਾਂ ਦੋਵਾਂ ਧਿਰਾਂ ਨੂੰ ਖਦੇੜਿਆ ਤੇ ਫਿਰ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਹਟਾਇਆ। ਇਸ ਦੌਰਾਨ ਕੁਝ ਨਿਹੰਗਾਂ ਤੇ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਬਿਆਸ ਵਿਖੇ ਡੇਰਾ ਰਾਧਾ ਸਵਾਮੀ ਦੇ ਪੈਰੋਕਾਰਾਂ ਅਤੇ ਨਹਿੰਗ ਸਿੰਘਾਂ ਵਿਚਾਲੇ ਝੜਪ ਵਿੱਚ ਕਈ ਵਿਅਕਤੀ ਜਖਮੀ ਹੋਏ ਹਨ, ਪਰ ਕਿਸੇ ਦੀ ਮੌਤ ਨਹੀਂ ਹੋਈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਜਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮਿ੍ਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *

Back to top button