ਲਾਡੋਵਾਲ ਟੋਲ ਪਲਾਜ਼ੇ ਦੇ ਕੋਲ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਇੱਥੇ ਇੱਕ ਕਾਰ ਪੁਲ ਤੋਂ ਥੱਲੇ ਡਿੱਗ ਗਈ। ਇਸ ਹਾਦਸੇ ਵਿਚ ਦੋ ਮਹਿਲਾਵਾਂ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ।ਇਸ ਦੌਰਾਨ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਪਿੰਡਰ ਤੋਂ ਇੱਕ ਪਰਵਾਰ ਨਵਾਂ ਸ਼ਹਿਰ ਵਿਚ ਸਮਾਰੋਹ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ।
ਇਸ ਦੌਰਾਨ ਪ੍ਰਿਕਪ੍ਰੀਤ ਸਿੰਘ ਵਰਨਾ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ ਗੱਡੀ ਵਿਚ ਹਰਜਿੰਦਰ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਰਣਜੀਤ ਕੌਰ ਮੌਜੂਦ ਸੀ। ਜਿਵੇਂ ਹੀ ਪਿੰਕਪ੍ਰੀਤ ਸਿੰਘ ਨੇ ਗੱਡੀ ਬਾਈਪਾਸ ਤੋਂ ਪੁਲ ‘ਤੇ ਚੜ੍ਹਾਈ ਤਾਂ ਕਾਰ ਬੇਕਾਬੂ ਹੋ ਗਈ ਤੇ ਗੱਡੀ ਪਲਟੀਆਂ ਖਾਂਦੇ ਹੋਏ ਪੁਲ ਤੋਂ ਥੱਲੇ ਡਿੱਗ ਗਈ।







