PunjabSports

ਅੰਬੇਡਕਰ ਸੈਨਾ ਪੰਜਾਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਰਵਾਇਆਂ ਜਾ ਰਿਹਾ ਨਾਈਟ ਫੁੱਟਬਾਲ ਟੂਰਨਾਮੈਂਟ ਸ਼ਲਾਘਾਯੋਗ ਕੱਦਮ- ਹਰਮਨ ਸਿੰਘ ਕਨਵੀਨਰ

The night football tournament organized by Ambedkar Sena Punjab to save the youth from drugs is a commendable step - Harman Singh convene

ਡੀ.ਜੀ.ਪੀ ਸ਼ਸ਼ੀ ਕਾਂਤ ਐਂਟੀ ਡਰੱਗ ਮੂਵਮੇਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਵਲੋਂ ਟੂਰਨਾਮੈਂਟ ਦਾ ਇਸ਼ਤਿਹਾਰ ਰਿਲੀਜ਼
ਅੰਬੇਡਕਰ ਸੈਨਾ ਪੰਜਾਬ ਵੱਲੋਂ ਸਾਮਾਜਿਕ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਓਹਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ 20 ਸਤੰਬਰ ਤੋ ਵਿਸ਼ਾਲ ਪੰਜਾਬ ਪੱਧਰੀ 5 ਵਾਂ ਨਾਈਟ ਫੁੱਟਬਾਲ ਟੂਰਨਾਮੈਂਟ ਦੋਆਬਾ ਸਪੋਰਟਸ ਕਲੱਬ ਤੇ ਜਰਨੈਲ ਮੁਲਾ ਸਿੰਘ ਸਪੋਰਟਸ ਕਲੱਬ ਬਾਹੋਵਾਲ ਦੇ ਸਹਿਯੋਗ ਨਾਲ ਧੂਮਧਾਮ ਨਾਲ ਬਾਹੋਵਾਲ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ 
ਜਿਸ ਦਾ ਉਦਘਾਟਨ ਤਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਬਾਬਾ ਕੇਵਲ ਸਿੰਘ ਜੀ, ਸੰਤ ਬਾਬਾ ਸਤਨਾਮ ਦਾਸ ਜੀ ਮਹਿਦੂਦ ਵਾਲ਼ੇ, ਮੁਸਲਮਾਨ ਸਮਾਜ ਦੇ ਧਾਰਮਿਕ ਆਗੂ ਸਾਹੀ ਇਮਾਮ ਲੁਧਿਆਣਾ, ਸੁਖਵਿੰਦਰ ਕੋਟਲੀ ਜੀ ਐੱਮ  ਐੱਲ ਏ ਆਦਮਪੁਰ, ਡੀ.ਜੀ.ਪੀ ਸ਼ਸ਼ੀ ਕਾਂਤ ਐਂਟੀ ਡਰੱਗ ਮੂਵਮੇਂਟ ਪੰਜਾਬ, ਗੌਰਵ ਦੱਤਾ ਜੀ ਚੰਡੀਗੜ੍ਹ ਸਾਬਕਾ ਜੱਜ, ਮੀਨਾ ਪਵਾਰ ਜੀ ਇੰਟਰਨੈਸ਼ਨਲ ਵੇਟ ਲਿਫਟੰਗ ਤੇ ਪਾਵਰ ਲਿਫ਼੍ਟਰ,ਅੰਮ੍ਰਿਤਪਾਲ ਭੌਂਸਲੇ ਡਾਕਟਰ,ਪਰਮਿੰਦਰ ਸੂਦ ਪਰਮਿੰਦਰ ਮੰਡ ਡੀ ਐਸ ਪੀ ਗੜ੍ਹਸ਼ੰਕਰ ਤੇ ਸਮੂਹ ਇਲਾਕਾ ਨਿਵਾਸੀ ਸਾਂਝੇ ਤੋਰ ਤੇ ਉਦਘਾਟਨ ਕਰਨਗੇ 
ਟੂਰਨਾਮੇਂਟ ਸਬੰਧੀ ਕੁਲਵੰਤ ਭੁੰਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ ਨੇ ਜਾਣਕਾਰੀ ਦਿੰਦਿਆਂ ਦਸਿਆ ਪੇਂਡੂ ਪੱਧਰ ਦੀਆਂ 32 ਟੀਮਾਂ ਭਾਗ ਲੈਣਗੀਆਂ, ਜਿਨਾ ਦੀ ਇਨਾਮੀ ਰਾਸ਼ੀ ਪਹਿਲਾ ਇਨਾਮ 41000 ਦੂਸਰਾ ਇਨਾਮ 31000 ਲੜਕੀਆਂ ਦੀਆਂ ਟੀਮਾਂ ਦੀ ਇਨਾਮ ਰਾਸ਼ੀ ਪਹਿਲਾ 6100 ਦੂਸਰਾ 5100,2008 ਵਾਲੇ ਲੜਕਿਆਂ ਦੀ ਇਨਾਮ ਰਾਸ਼ੀ ਪਹਿਲਾ 5100 ਦੂਸਰਾ 4100,40 ਸਾਲ ਵਾਲਿਆ ਦੀ ਇਨਾਮ ਰਾਸ਼ੀ ਪਹਿਲਾ 4100 ਦੂਸਰਾ 3100, ਇਸ ਤੋ ਇਲਾਵਾ ਫਾਈਨਲ ਵਾਲੇ ਦਿਨ ਪੜਾਈ ਵਿਚ ਮੱਲਾ ਮਾਰਨ ਵਾਲੇ, ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ

Back to top button