ChandigarhPunjab

ADGP ਨੇ ਪੁਲਿਸ ਮੁਲਾਜ਼ਮਾਂ ਤੋਂ ਤੈਅ ਸਮੇਂ ਤੋਂ ਵੱਧ ਡਿਊਟੀ ਨਾ ਲਏ ਜਾਣ ਦੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਅਕਸਰ ਮੁਲਾਜ਼ਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ ਪਰ ਹੁਣ ਅਜਿਹਾ ਨਹੀੰ ਹੋਵੇਗਾ। ਦਰਅਸਲ ਏਡੀਜੀਪੀ ਨੇ ਪੁਲਿਸ ਮੁਲਾਜ਼ਮਾਂ ਤੋਂ ਤੈਅ ਸਮੇਂ ਤੋਂ ਵੱਧ ਡਿਊਟੀ ਨਾ ਲਏ ਜਾਣ ਦੇ ਹੁਕਮ ਦਿੱਤੇ ਹਨ ਯਾਨੀ ਉਨ੍ਹਾਂ ਨੂੰ ਮਿੱਥੇ ਸਮੇਂ ਤੱਕ ਹੀ ਡਿਊਟੀ ਦੇਣੀ ਪਏਗੀ।

ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਪੱਤਰ ਜਾਰੀ ਕਰਕੇ ਅੱਜ ਦਫ਼ਤਰ ਮੁਖੀਆਂ ਨੂੰ ਇਹ ਹੁਕਮ ਦਿੱਤੇ ਹਨ। ਏਡੀਜੀਪੀ ਪੰਜਾਬ ਵੱਲੋਂ ਸਮੂਹ ਦਫ਼ਤਰ ਮੁਖੀਆਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਮੁਤਾਬਕ ਹੀ ਡਿਊਟੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਇਸ ਪੱਤਰ ਵਿੱਚ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਨਾ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸਿਰਫ਼ ਐਮਰਜੈਂਸੀ ਹਾਲਾਤ ਵਿੱਚ ਹੀ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਲਈ ਜਾਵੇ। ਐਮਰਜੈਂਸੀ ਹਾਲਾਤ ਨੂੰ ਛੱਡ ਕੇ ਬਾਕੀ ਸਮੇਂ ਮਿੱਥੇ ਸਮੇਂ ਮੁਤਾਬਕ ਡਿਊਟੀ ਲਏ ਜਾਣ ਨੂੰ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *

Back to top button